|
(ਅ). ਗੁਰਬਾਣੀ ਵਿਆਕਰਨ ਦੀ ਮਹੱਤਤਾ
ਗੁਰਬਾਣੀ ਵਿਆਕਰਨ ਦੀ ਮਹੱਤਤਾ ਇਸ ਲਈ ਹੈ ਕਿ ਗੁਰਬਾਣੀ ਵਿਆਕਰਨ ਦੇ ਬਗੈਰ ਵੱਖ ਵੱਖ ਅਰਥ ਹੋਣ ਦੀ ਬਹੁਤ ਸੰਭਾਵਨਾ ਬਣੀ ਰਹਿੰਦੀ ਹੈ ਜਿਸ ਨੂੰ ਗੁਰਬਾਣੀ ਵਿਆਕਰਨ ਨਾਲ ਠੱਲ ਪੈ ਜਾਂਦੀ ਹੈ। ਗੁਰਬਾਣੀ ਵਿਆਕਰਨ ਦੀ ਸਹਾਇਤਾ ਨਾਲ ਗੁਰਬਾਣੀ ਦੇ ਕਿਸੇ ਵੀ ਸ਼ਬਦ ਦੇ ਵੱਖ ਵੱਖ ਅਰਥ ਹੋ ਹੀ ਨਹੀਂ ਸਕਦੇ।
ਇਸ ਨੂੰ ਕੁਝ ਉਦਾਹਰਨਾਂ ਰਾਹੀ ਸਪੱਸ਼ਟ ਕੀਤਾ ਜਾਵੇਗਾ ।
ਭਾਗ 1 ਅਤੇ ਭਾਗ 2 ਵਿਚ ਵਿਦਿਵਾਨਾਂ ਵਲੋਂ ਕੀਤੇ ਗੁਰਬਾਣੀ ਦੀਆਂ ਪੰਗਤੀਆਂ ਦੇ ਅਰਥਾਂ ਦੀਆਂ ਉਦਾਹਰਨਾਂ:-
ਭਾਗ 1:-
ਉਪਰੋਕਤ ਪੰਕਤੀਆਂ ਦੇ ਅਰਥ ਵੱਖ-ਵੱਖ ਵਿਦਵਾਨਾਂ ਵੱਲੋਂ ਇਸ ਪ੍ਰਕਾਰ ਕੀਤੇ ਗਏ ਹਨ :-
ਹੇ ਭਗਵਾਨ! ਜਬ ਅਤੀ ਪੁੰਨ ਉਦੇ ਹੂਆ ਤਬ ਸ੍ਰੀ ਬੁਢਾ ਜੀ ਜੋ ਸੰਤ ਹੈਂ ਆਪ ਜੋ ਮੇਰੇ ਗੁਰੂ ਹੋ ਤਿਸਨੇ ਆਪ ਸੇ ਮਿਲਾਇ ਦੀਆ ਹੈ, ਹੇ ਗੁਰੋ ! ਆਪਕੀ ਕ੍ਰਿਪਾ ਕਰਕੇ ਪ੍ਰਭੁ ਅਬਿਨਾਸੀ ਅੰਤਹਕਰਣ ਰੂਪੀ ਘਰ ਕੇ ਬੀਚ ਹੀ ਪ੍ਰਾਪਤਿ ਹੂਆ ਹੈ॥
ਹੇ ਗਰੀਬ ਨਿਵਾਜ਼! ਜਿਸ ਵੇਲੇ ਮੇਰਾ ਭਾਗ ਆਪ ਜੀ ਦੇ ਮਿਲਾਪ ਰੂਪੀ ਫਲ ਦੇਣ ਨੂੰ ਉਦੇ ਹੋਇਆ ਤਾਂ ਆਪ ਜੀ ਨੇ ਕਿਰਪਾ ਦ੍ਰਿਸ਼ਟੀ ਕਰ ਕੇ ਸੰਤੁ= ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਹੋਰਾਂ ਨਾਲ ਮਿਲਾਵਣਾ ਕੀਤਾ ਹੈ। ਤਿੰਨ੍ਹਾਂ ਸੰਤਾਂ ਦੀ ਕਿਰਪਾ ਕਰ ਕੇ ਹੀ ਚਿਰੰਕਾਲ ਮਗਰੋਂ¬
ਹੇ ਅਬਿਨਾਸੀ=ਨਾਸ ਤੋਂ ਰਹਿਤ ਪ੍ਰਭੂ=ਰਖਯਕ ਵਾਹਿਗੁਰੂ ਦੇ ਸਰੂਪ ਸਤਿਗੁਰੋ! ਅੰਮ੍ਰਿਤਸਰ ਰੂਪੀ ਘਰ ਵਿਖੇ ਆਪ ਜੀ ਦੇ ਦਰਸ਼ਨਾਂ ਨੂੰ ਪਾਵਣਾ ਕੀਤਾ ਹੈ।
ਅਥਵਾ -ਭਾਗੁ ਹੋਆ ਗੁਰਿ ਸੰਤੁ ਮਿਲਾਇਆ॥
ਜਿਸ ਵੇਲੇ ਭਾਗਾਂ ਦਾ ਫਲ ਉਦੇ ਹੋਇਆ ਤਾਂ ਸੰਤ = ਬਾਬਾ ਬੁੱਢਾ ਜੀ ਨੇ, ਹੇ ਗੁਰੋ! ਆਪ ਜੀ ਨਾਲ ਮਿਲਾਵਣਾ ਕੀਤਾ ਹੈ।
(ਹੇ) ਗੁਰੂ ਜੀ! (ਜਦ ਮੇਰਾ) ਚੰਗਾ ਭਾਗ ਜਾਗਿਆ (ਤਾਂ ਬਾਬਾ ਬੁੱਢਾ ਰੂਪ) ਸੰਤ ਨੇ (ਆਪ ਜੀ ਦੇ ਨਾਲ ਦਾਸ ਨੂੰ) ਮਿਲਾ ਦਿੱਤਾ। (ਹੇ) ਪ੍ਰਭੂ! (ਆਪ ਜੀ ਦੀ ਕਿਰਪਾ ਨਾਲ) ਘਰ ਵਿੱਚ ਹੀ ਅਬਿਨਾਸੀ (ਪਦ) ਪਾ ਲਿਆ ਹੈ।
ਜਦੋਂ ਮੇਰੇ ਬੜੇ ਚੰਗੇ ਭਾਗ ਹੋਏ ਤਾਂ ਭਾਈ ਬੁੱਢੇ ਵਰਗੇ ਸੰਤਾਂ ਨੇ ਆਪ ਜੇਹੜੇ ਮੇਰੇ ਗੁਰੂ ਹੋ ਤੁਹਾਡੇ ਨਾਲ ਮੈਨੂੰ ਮਿਲਾਇਆ ਹੈ ਤਾਂ ਮੈਂ ਆਪ ਦੀ ਕਿਰਪਾ ਨਾਲ ਜੇਹੜਾ ਮੇਰਾ ਮਾਲਕ ਅਬਿਨਾਸ਼ੀ ਹੈ ਉਸ ਨੂੰ ਮੈਂ ਦਿਲ ਦੇ ਵਿੱਚ ਹੀ ਪਾ ਲਿਆ ਹੈ ਜਾਂ ਘਰ ਦੇ ਅੰਦਰ ਭਾਵ ਗ੍ਰਿਹਸਤ ਵਿੱਚ ਹੀ ਪਰਮੇਸ਼ਰ ਮਿਲ ਪਿਆ ਹੈ। ਗੁਰੂ ਜੀ, ਮੈਂ ਆਪਦਾ ਦਾਸ, ਆਪ ਦੀ ਸੇਵਾ ਕਰਦਾ ਰਹਾਂ ਅਤੇ ਥੋੜ੍ਹਾ ਜੇਹਾ ਚਿਰ ਵੀ ਨਾ ਵਿਛੜਾਂ।
ਨੋਟ:- ਉਂਞ ਤਾਂ ਸਾਧਾਰਨ ਤੌਰ ’ਤੇ ਹਰੇਕ ਸ਼ਬਦ ਕਿਸੇ ਪਰਥਾਇ ਹੀ ਹੋਇਆ ਕਰਦਾ ਹੈ ‘ਪਰਥਾਇ ਸਾਖੀ ਮਹਾ ਪੁਰਖ ਬੋਲਦੇ’। ਪਰ ਇਸ ਸ਼ਬਦ ਨਾਲ ਚਿੱਠੀਆਂ ਵਾਲੀ ਕਹਾਣੀ ( ਜੋ,ਕਿਹਾ ਜਾਂਦਾ ਹੈ ਕਿ ਅਰਜਨ ਦੇਵ ਜੀ ਨੇ ਪਿਤਾ ਰਾਮਦਾਸ ਜੀ ਨੂੰ ਲਾਹੌਰ ਤੋਂ ਲਿਖੀਆਂ ਸਨ, ਆਦਿ) ਮਨ ਘੜਤ ਦਿਸ ਰਹੀ ਹੈ। ਚੌਥੇ ਬੰਦ ਦੀ ਤੁਕ ‘ਭਾਗੁ ਹੋਆ ਗੁਰਿ ਸੰਤੁ ਮਿਲਾਇਆ’ ਧਿਆਨ ਨਾਲ ਪੜ੍ਹੋ। ਇਸ ਦਾ ਅਰਥ ਹੈ ‘ਗੁਰੂ ਨੇ ਸੰਤ (ਪ੍ਰਭੂ) ਮਿਲਾ ਦਿੱਤਾ ਹੈ। ਜੇ ਇਹ ਕਹਾਣੀ ਠੀਕ ਹੁੰਦੀ ਤਾਂ ਆਖਦੇ ਪ੍ਰਭੂ ਨੇ ਗੁਰੂ ਮਿਲਾ ਦਿੱਤਾ ਹੈ। ਉਸ ਕਹਾਣੀ ਵਿੱਚ ਹੋਰ ਵੀ ਕਈ ਖਾਮੀਆਂ ਹਨ ਇੱਥੇ ਦੱਸਣੀਆਂ ਬੇਲੋੜੀਆਂ ਹਨ। ਬਿਰਹੋਂ ਅਵਸਥਾ ਦਾ ਸ਼ਬਦ ਹੈ ਤੇ ਅਜਿਹੇ ਹੋਰ ਕਈ ਸ਼ਬਦ ਮਿਲਦੇ ਹਨ। ਇਸੇ ਹੀ ਰਾਗ ਵਿੱਚ ਆ ਚੁੱਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਸ਼ਬਦ ਭੀ ਬਿਰਹੋਂ ਅਵਸਥਾ ਦੇ ਹਨ। ਮੁੜ ਮੁੜ ਆਖਦੇ ਹਨ ‘ਗੁਰੁ ਮੇਲਹੁ’।
ੳ) ‘ਗੁਰਿ’ ਪਦ ਦੇ ਰਾਰੇ ਨੂੰ ਸਿਹਾਰੀ ਹੋਣ ਕਰ ਕੇ ਇੱਥੇ ‘ਗੁਰੂ’ ਤੋਂ, ਅਰਥ ਨਹੀਂ ਕੀਤੇ ਜਾ ਸਕਦੇ ਅਤੇ ਇਸੇ ਪ੍ਰਕਾਰ ‘ਸੰਤੁ’ ਪਦ ਦੇ ਅਰਥ ਇੱਥੇ ‘ਸ੍ਰੀ ਬੁੱਢਾ ਜੀ’ ਕਰਨੇ ਵੀ ਉਚਿਤ ਨਹੀਂ।
ਅ) ਪ੍ਰੋ. ਸਾਹਿਬ ਸਿੰਘ ਨੇ ‘ਸੰਤ’ ਦੇ ਅਰਥ ‘ਪ੍ਰਭੂ’ ਕੀਤੇ ਹਨ ਪਰ ਇਸ ਦੀ ਪ੍ਰੋੜਤਾ ਗੁਰਬਾਣੀ ਚੋਂ ਕਿਸੇ ਸ਼ਬਦ ਪ੍ਰਮਾਣ ਨਾਲ ਨਹੀਂ ਕੀਤੀ। ਕਿਸੇ ਕੋਸ਼ ਵਿੱਚ ਵੀ ‘ਸੰਤ’ ਪਦ ਦੇ ਅਰਥ ‘ਪ੍ਰਭੂ’ ਨਹੀਂ ਮਿਲਦੇ। ਹਾਂ ਗੁਰਬਾਣੀ ਦੇ ਆਧਾਰ ’ਤੇ ‘ਸੰਤ ਰਾਮੁ ਹੈ ਏਕੋੁ’ ਅਥਵਾ ‘ਸੰਤ ਗੋਬਿੰਦ ਕੈ ਏਕੈ ਕਾਮ’ ਆਦਿ ਪੰਕਤੀਆਂ ਨੂੰ ਮੁੱਖ ਰੱਖਦੇ ਹੋਏ ਭਾਵਕ ਜਾਂ ਆਦਰਵਾਚੀ ਅਰਥ ਕੀਤੇ ਜਾ ਸਕਦੇ ਹਨ ਪਰ ਕੇਵਲ ਉੱਥੇ ਜਿੱਥੇ ਅਜਿਹੀ ਵਿਵਸਥਾ ਹੋਵੇ। ਇੱਥੇ ਤਾਂ ਅਰਥ ਸਪਸ਼ਟ ਪੰਕਤੀ ਹੈ:-
ਭਾਗੁ ਹੋਆ ਗੁਰਿ ਸੰਤੁ ਮਿਲਾਇਆ ਭਾਵ ਇਹ ਕਿ ਮੇਰਾ (ਪੂਰਬਲਾ) ਭਾਗ (ਉਦੇ) ਹੋਇਆ ਹੈ (ਤਾਂ) ਗੁਰੂ (ਨਾਨਕ ਦੇਵ ਜੀ) ਨੇ ਸੰਤੁ (ਗੁਰੂ ਰਾਮਦਾਸ) ਮਿਲਾ ਦਿੱਤਾ ਹੈ।
ਨੋਟ :- ਪੁਰਾਤਨ ਹੱਥ -ਲਿਖਤ ਸਰੂਪ ਵਿੱਚ ‘ਭਾਗੁ ਹੋਆ ਗੁਰ ਸੰਤੁ ਮਿਲਾਇਆ’ (ਗੁਰ ਮੁਕਤਾ) ਪਾਠ ਵੀ ਉਪਲਬਧ ਹੈ।
ਹਰਿ ਇਕੋ ਮੇਰਾ ਮਸਲਤੀ ਭੰਨਣ ਘੜਨ ਸਮਰਥੁ॥ ਹਰਿ ਇਕੋ ਮੇਰਾ ਦਾਤਾਰੁ ਹੈ ਸਿਰਿ ਦਾਤਿਆ ਜਗ ਹਥੁ॥ ਹਰਿ ਇਕਸੈ ਦੀ ਮੈ ਟੇਕ ਹੈ ਜੋ ਸਿਰਿ ਸਭਨਾ ਸਮਰਥੁ॥ ਸਤਿਗੁਰਿ ਸੰਤੁ ਮਿਲਾਇਆ ਮਸਤਕਿ ਧਰਿ ਕੈ ਹਥੁ॥ ਵਡਾ ਸਾਹਿਬੁ ਗੁਰੂ ਮਿਲਾਇਆ ਜਿਨਿ ਤਾਰਿਆ ਸਗਲ ਜਗਤੁ॥
ਗਿਆਨੀ ਜੀ ਇਸੇ ਤੁਕ ਦੇ ਅਰਥ (ਪੋਥੀ 9, ਪੰਨਾ 690) ਵਿੱਚ ਕਰਦੇ ਹੋਏ ਦੱਸਦੇ ਹਨ ਕਿ ਸਤਿਗੁਰੂ ਨੇ (ਮੇਰੇ) ਮੱਥੇ ਉੱਤੇ ਹੱਥ ਰੱਖ ਕੇ ਮੈਨੂੰ ਸੰਤ (ਪ੍ਰਭੂ) ਮਿਲਾਇਆ ਹੈ। ਇਥੇ ਗਿਆਨੀ ਜੀ ਆਪਣੇ ਊਪਰ ਦਿੱਤੇ ‘ਸੰਤ’ ਸ਼ਬਦ ਦੇ ਵੀਚਾਰ ਨੂੰ ਕਟ ਰਹੇ ਹਨ ।ਗੁਰੂ ਨੇ ਮੈਨੂੰ ਵੱਡਾ ਸਾਹਿਬ (ਸਭ ਜੀਆਂ ਦਾ ਮਾਲਕ) ਮਿਲਾਇਆ, ਜਿਸ ਨੇ ਸਾਰਾ ਸੰਸਾਰ ਤਾਰਿਆ ਹੈ। ਇਸੇ ਤਰ੍ਹਾਂ ਪ੍ਰੋ. ਸਾਹਿਬ ਸਿੰਘ ਜੀ ਵੀ ਇਸ ਤੁਕ ਦੇ ਅਰਥ ਕਰਦੇ ਹੋਏ ਲਿਖਦੇ ਹਨ: ਉਹ ਸ਼ਾਂਤੀ ਦਾ ਸੋਮਾ ਪਰਮਾਤਮਾ, ਸਤਿਗੁਰੂ ਨੇ ਮੇਰੇ ਮੱਥੇ ਉੱਤੇ ਹੱਥ ਰੱਖ ਕੇ ਮੈਨੂੰ ਮਿਲਾਇਆ ਹੈ।
ਭਾਗ 2
ਉਪਰੋਕਤ ਦੋ ਪੰਕਤੀਆਂ ,ਜਿਸ ਦੀ ਵੀਚਾਰ ਚੱਲ ਰਹੀ ਹੈ, ਵਿਦਵਾਨਾਂ ਨੇ ਜੋ ਅਰਥ ਕੀਤੇ ਹਨ ਇਸ ਤਰ੍ਹਾਂ ਹਨ:
ਸਨਕ ਸਨੰਦਨ ਸੇ ਦੋਨੋਂ ਭਾਈ ਸਨਾਤਨ ਸਨਤ ਕੁਮਾਰ ਭੀ ਜਾਨ ਲੇਨੇ ਇਨੋਂ ਨੇ ਉਸ ਭਗਵੰਤ ਕਾ ਅੰਤ ਨਹੀਂ ਪਾਇਆ ਬ੍ਰਹਮਾ ਨੇ ਭੀ ਬੇਦ ਪਢ ਪਢ ਕਰ ਜਨਮ ਬਿਤਾਇ ਦੀਆ ਵਾ ਜਨਮੁ ਮਰਨ ਗਵਾਯਾ ਪਰੰਤੂ ਅੰਤ ਨਹੀਂ ਪਾਇਆ॥1॥
ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ, ਚਾਰੇ ਭਰਾਵਾਂ ਨੇ ਉਸ ਵਾਹਿਗੁਰੂ ਦਾ ਅੰਤ ਨਹੀਂ ਪਾਇਆ।
ਯਥਾ: ਸਨਕ ਸਨੰਦ ਮਹੇਸ ਸਮਾਨਾਂ॥ ਸੇਖਨਾਗਿ ਤੇਰੋ ਮਰਮੁ ਨ ਜਾਨਾ॥
ਵੇਦਾਂ ਨੂੰ ਪੜ੍ਹ ਪੜ੍ਹ ਕੇ ਬ੍ਰਹਮਾ ਨੇ ਵੀ ਆਪਣਾ ਜਨਮ ਗਵਾਇਆ, ਬਿਤੀਤ ਕਰ ਲਿਆ ਹੈ, ਪ੍ਰੰਤੂ ਪਰਮੇਸ਼ਰ ਦਾ ਅੰਤ ਨਹੀਂ ਪਾਇਆ ਅਥਵਾ:- ਬ੍ਰਹਮਾ, ਜਿਨ੍ਹਾਂ ਵੇਦਾਂ ਦਾ ਪੁਜਾਰੀ ਹੈ ਉਨ੍ਹਾਂ ਨੂੰ ਪੜ੍ਹ -ਪੜ੍ਹ ਕੇ ਤੇ ਸਿਧਾਂਤ ਧਾਰ ਕੇ ਗੁਰਮੁਖਾਂ ਨੇ ਆਪਣੇ ਜਨਮ ਮਰਨ ਨੂੰ ਗਵਾਇਆ, ਨਵਿਰਤ ਕਰ ਲੀਤਾ ਹੈ।
(2). ਉਸ ਬ੍ਰਹਮਾ ਨੇ ਵੀ ਬੇਦ ਪੜ੍ਹ-ਪੜ੍ਹ ਕੇ ਪਰਮੇਸ਼ਰ ਦਾ ਅੰਤ ਲੈਣ ਲਈ ਯਤਨ ਕੀਤਾ, ਪਰ ਆਖਰ ਉਸ ਨੇ ਆਪਣਾ ਜਨਮ, ਭਾਵ ਸਾਰੀ ਉਮਰ ਵਿਅਰਥ ਹੀ ਗਵਾ ਲਈ, ਅੰਤ ਨਾ ਲੈ ਸਕਿਆ।1।
(ਹੇ ਜਗਿਆਸੂ! ਬ੍ਰਹਮਾ ਦੇ ਮਾਨਸਿਕ ਪੁੱਤਰ) ਸਨਕ ਅਤੇ ਸਨੰਦਨ ਨੇ (ਪ੍ਰਭੂ) ਦਾ ਅੰਤ ਨਹੀਂ ਪਾਇਆ। (ਉਨ੍ਹਾਂ ਦੇ ਪਿਤਾ) ਬ੍ਰਹਮਾ ਨੇ ਵੀ ਵੇਦ ਪੜ੍ਹ-ਪੜ੍ਹ ਕੇ ਹੀ ਜਨਮ ਗਵਾ ਲਿਆ।
ਬ੍ਰਹਮ ਪੁੱਤਰ ਸਨਕ ਸਨੰਦਨ ਆਦਿ ਬੀ ਉਸ ਪ੍ਰਭੂ ਦਾ ਔਰ ਛੋਰ ਨਹੀਂ ਪਾ ਸਕੇ। ਬ੍ਰਹਮਾ ਨੇ ਬੀ ਵੇਦ ਪੜ ਪੜ ਕਰ ਹੀ ਅਪਨਾ ਜਨਮ ਗਵਾ ਦੀਆ॥1॥
ਉਕਤ 12 ਸਤਿਕਾਰਤ ਵਿਦਵਾਨਾਂ ਨੇ ਗੁਰਬਾਣੀ ਦੀ ਲਗ ਮਾਤ੍ਰੀ ਨਿਯਮਾਵਲੀ ਅਤੇ ਗੁਰਮਤਿ ਅਨੁਸਾਰ ਢੁੱਕਵੇਂ ਅਰਥ ਨਹੀਂ ਕੀਤੇ।
ਅੱਗੇ ਜਿਨ੍ਹਾਂ ਵਿਦਵਾਨਾਂ ਨੇ ਲਗ ਮਾਤ੍ਰੀ ਨਿਯਮਾਵਲੀ ਅਨੁਸਾਰ ਅਰਥ ਕੀਤੇ ਹਨ ਇਸ ਤਰ੍ਹਾਂ ਹਨ :-
ਸੋ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਗੁਰਬਾਣੀ ਵਿਚਲੇ ਕਿਸੇ ਵੀ ਨਾਉਂ-ਸ਼ਬਦ ਦੇ ਅਰਥ ਕਰਨ ਲੱਗਿਆਂ ਪਹਿਲਾਂ ਉਸ ਸ਼ਬਦ ਦੀ ਮੂਲਕ-ਬਣਤਰ ਨੂੰ ਸਾਹਮਣੇ ਰੱਖਣਾ ਬਣਦਾ ਹੈ, ਫਿਰ ਉਸ ਨੂੰ ਲੱਗੇ ਕਾਰਕ-ਚਿੰਨ੍ਹ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ।
ਸੋ ਉਪਰੋਕਤ ਵੀਚਾਰ ਅਧੀਨ ਪੰਕਤੀ ਦਾ ਸਾਰ ਸਿੱਟਾ ਇਹ ਹੈ ਕਿ ਬ੍ਰਹਮਾ ਸ਼ਬਦ ਅੰਤ ਕੰਨਾ ਹੈ। ਜਦ ਇਹ ਲਾਂ ( ੇ ) ਨਾਲ ਆਵੇਗਾ ਤਾਂ ਸੰਪਰਦਾਨ ਕਾਰਕ, ਸਬੰਧ ਕਾਰਕ ਅਤੇ ਬਹੁ–ਵਚਨ ਦੇ ਰੂਪ ਵਿੱਚ ਆਵੇਗਾ। ਦੋ ਲਾਵਾਂ ( ੈ ) ਦੇ ਨਾਲ ਕਰਤਾ ਕਾਰਕ ਦੇ ਰੂਪ ਵਿਚ ਆਵੇਗਾ। ਸੋ, ਲਾਂ ( ੇ) ਹੋਣ ਕਾਰਨ ‘ਬ੍ਰਹਮੇ ਨੇ’ ਅਰਥ ਨਹੀਂ ਹੋ ਸਕਦਾ।
ਜਪੁ ਬਾਣੀ ਅੰਦਰ ‘ਨਾਨਕੁ ਨੀਚੁ ਕਹੈ ਵੀਚਾਰੁ॥’ ਪੰਕਤੀ ਅੰਕਿਤ ਹੈ ਜਿਸ ਦੇ ਅਰਥ ਵਿਦਵਾਨਾਂ ਨੇ ਭਿੰਨ-ਭਿੰਨ ਕੀਤੇ ਹਨ। ਇਹ ਪਾਠਕਾਂ ਦੀ ਦ੍ਰਿਸ਼ਟੀਗੋਚਰ ਕਰਨਾ ਚਾਹਾਂਗਾ।
ਨਾਨਕੁ ਨੀਚੁ ਕਹੈ ਵੀਚਾਰੁ॥ (ਪੰਨਾ 4)
ਸ੍ਰੀ ਜਪੁ ਸਾਹਿਬ ਸਟੀਕ ਗਰਬ ਗੰਜਨੀ ਟੀਕਾ, ਕਵੀ ਚੂੜਾਮਣਿ ਭਾਈ ਸੰਤੋਖ ਸਿੰਘ ਜੀ ਸ੍ਰੀ ਨਾਨਕ ਜੀ ਕਹਤ ਹੈਂ : ਇਸ ਤੇ ਅਤਿ ਨੀਚੁ ਜੋ ਪ੍ਰਾਨੀ ਹੈਂ ਤਿਨੋਂ ਕਾ ਬਿਚਾਰਨਾ ਅਸੰਖ ਹੀ ਹੈ, ਕੁਛ ਗਨਨਿ ਮੇਂ ਨਹੀਂ ਆਵਤ ਹੈ।
ਟੀਕਾ ਫਰੀਦਕੋਟ ਵਾਲਾ ਜਿਲਦ 1 ਪੰਨਾ 13
ਸ੍ਰੀ ਗੁਰੂ ਜੀ ਕਹਿਤੇ ਹੈਂ ਮੈਂ (ਨੀਚੁ) ਦਾਸ ਨੇ ਵੀਚਾਰ ਕੇ ਕਹਾ ਹੈ ਵਾ ਏਹੁ ਨੀਚੋਂ ਕਾ ਵੀਚਾਰ ਕਹਾ ਹੈ। ਸੰਪ੍ਰਦਾਈ ਟੀਕਾ ਸ੍ਰੀ ਅਮੀਰ ਭੰਡਾਰ, ਸੰਤ ਕਿਰਪਾਲ ਸਿੰਘ ਜੀ ਸੈਂਚੀ ਪਹਿਲੀ ਪੰਨਾ 235 ਗੁਰੂ ਸਾਹਿਬ ਜੀ ਕਥਨ ਕਰਦੇ ਹਨ। ਹੇ ਸਿਧੋ! ਅਸਾਂ ਨੇ ਇਸ ਪਉੜੀ ਵਿਚ ਨੀਚ ਪੁਰਸ਼ਾਂ ਦਾ ਵੀਚਾਰ ਕਿਹਾ ਹੈ। ਅਰਥਾਤ ਤਾਮਸੀ ਸ੍ਰਿਸ਼ਟੀ ਅਤੇ ਆਸੁਰੀ ਸੰਪਦਾ ਰੂਪ ਸ੍ਰਿਸ਼ਟੀ ਦਾ ਵੀਚਾਰ ਕਥਨ ਕੀਤਾ ਹੈ।
ਯਥਾ¬:-
ਮੈ ਕੀਤਾ ਨ ਜਾਤਾ ਹਰਾਮਖੋਰੁ॥ ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ॥
ਨਾਨਕੁ ਨੀਚੁ ਕਹੈ ਬੀਚਾਰੁ॥ ਧਾਣਕ ਰੂਪਿ ਰਹਾ ਕਰਤਾਰ॥4॥ (ਪੰਨਾ 24) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਡਤ ਨਰੈਣ ਸਿੰਘ ਗਯਾਨੀ ਪਹਿਲੀ ਪੋਥੀ ਪੰਨਾ 14
(ਐਹੋ ਜੇਹੇ) ਨੀਚਾਂ (ਦਾ ਬਹੁਤ) ਵੀਚਾਰ (ਗੁਰੂ) ਨਾਨਕ (ਹੋਰ ਕਿੰਨਾਂ ਕੂ) ਕਹੇ?
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਟੀਕ, ਸ੍ਰੀਮਾਨ ਗਿਆਨੀ ਬਿਸ਼ਨ ਸਿੰਘ ਜੀ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਵਾਲੇ ਸੈਚੀਂ 1 ਪੰਨਾ 23
ਨੀਵਾਂ ਨਾਨਕ ਪਿੱਛੇ ਦੱਸੀ ਸਾਰੀ ਗੱਲ ਦਾ ਵੀਚਾਰ ਕਰ ਕੇ ਆਖਦੇ ਜਾਂ ਨੀਚਾਂ ਆਦਮੀਆਂ ਦੀ ਵੀਚਾਰ ਹੈ।
ਜਪਸਹਿੰਤਾ (ਹਿੰਦੀ) ਅਰਥਾਤ ਜਪੁਜੀ ਪੰਨਾ 128 ਵੀਚਾਰ ਵੀਚਾਰ ਕਰ ਅਰਥਾਤ ਸਮਰਣ ਕਰ ਕਰ, ਜਿਤਨੇ ਯੇ ਕਹੇ ਹੈਂ, ਵੇ ਸਬ ਨੀਚ ਅਰਥਾਤ ਨੀਚ ਕਰਮੋਂ ਵਾਲੇ ਹੈਂ, ਯਹ ਨਾਨਕ ਕਾ ਦਰਸ਼ਨ ਅਰਥਾਤ ਨਾਨਕ ਕੀ ਦ੍ਰਿਸ਼ਟੀ ਹੈ॥
ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਸਤਿਗੁਰ ਨਾਨਕ ਦੇਵ ਜੀ (ਨੀਚ) ਨਿਮਰਤਾ ਦੇ ਨਾਲ, ਇਹ ਡੂੰਘਾ ਪ੍ਰਮਾਰਥ ਦੀ ਨਿਮਰਤਾ ਵਾਲਾ ਵੀਚਾਰ, ਡੂੰਘਾ ਪਰਮੇਸ਼ਰ ਦਾ ਵੀਚਾਰ ਕਥਨ ਕਰਦੇ ਹਨ।
ਸਿਧਾਂਤਕ-ਸਟੀਕ ਸਿੰਘ ਸਾਹਿਬ ਗਿਆਨੀ ਮਨੀ ਸਿੰਘ ਜੀ, ਪਹਿਲੀ ਸੈਂਚੀ, (ਪੰਨਾ 93) ਕਹਿੰਦੇ ਹਨ ਨਾਨਕ ਜੀ, ਕਿ ਮੈਂ ਨੀਚ ਇਹ ਵੀਚਾਰ ਆਖਦਾ ਹਾਂ ਭਾਵ ਸਤਿਗੁਰੂ ਜੀ ਆਪਣੇ ਆਪ ਨੂੰ (ਨੀਚ) ਸ਼ਬਦ ਨਾਲ ਸੰਬੋਧਨ ਕਰਦੇ ਹਨ, ਇਹ ਗਰੀਬੀ ਭਾਵ, ਹੋਰ ਵੀ ਕਈ ਥਾਵੇਂ ਆਉਂਦਾ ਹੈ। ਜਿਵੇਂ :-
ਨਾਨਕੁ ਨੀਚੁ ਕਹੈ ਬੀਚਾਰੁ॥ ਧਾਣਕ ਰੂਪਿ ਰਹਾ ਕਰਤਾਰ॥4॥ (ਪੰਨਾ 24)
ਨਾਨਕੁ ਨੀਚੁ ਕਹੈ ਬੇਨੰਤੀ ਦਰਿ ਦੇਖਹੁ ਲਿਵ ਲਾਈ ਹੇ॥ (ਪੰਨਾ 1022)
ਨਾਨਕੁ ਨੀਚੁ ਕਹੈ ਲਿਵ ਲਾਇ॥ (ਪੰਨਾ 223)
ਕਿ ਹੇ ਭਾਈ! ਮੈਂ ਤਾਂ ਇਕ ਤੁੱਛ ਬੁੱਧੀ ਦਾ ਮਾਲਕ ਹਾਂ ਅਤੇ ਵੀਚਾਰ ਕਰਦਾ ਕਰਦਾ ਆਖਰ ਇੱਥੇ ਆ ਪੁੱਜਾ ਹਾਂ।
ਸੰਥਯਾ ਸ੍ਰੀ ਗੁਰੂ ਗ੍ਰੰਥ ਸਾਹਿਬ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਪਹਿਲੀ ਪੋਥੀ, ਪੰਨਾ 93
(ਇਹ ਨੀਚ ਕਰਮਾਂ ਵਾਲਿਆਂ ਦੀ) ਵੀਚਾਰ ਨੀਵਾਂ ਨਾਨਕ ਕਹਿ ਰਿਹਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਮੂਲ ਪਾਠ ਐਵਮ ਹਿੰਦੀ ਅਨੁਵਾਦ ਡਾ. ਜੋਧ ਸਿੰਘ, ਭਾਗ 2 ਪੰਨਾ 4, (ਔਰ ਬੀ ਅਸੰਖਅ ਹੋਂਗੇ) ਬੇਚਾਰੇ (ਵਿਨਮ੍ਰ) ਨਾਨਕ ਦੇ ਅਪਨੇ (ਤੁਛ) ਵੀਚਾਰ ਅਨੁਸਾਰ ਕਹਾ ਹੈ।
ਡਾ. ਮਨਮੋਹਨ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗਰੇਜ਼ੀ ਟਰਾਂਸਲੇਸ਼ਨ ਵਾਲੀਅਮ 1, ਪੰਨਾ 11 ਪੰਜਾਬੀ ਭਾਵ: ਨਾਨਕ, ਨੀਵਾਂ! ਵਰਣਨ ਕਰਦਾ ਹੈ।
ਅਰਥ ਬੋਧ ਸ੍ਰੀ ਗੁਰੂ ਗ੍ਰੰਥ ਸਾਹਿਬ, ਡਾ. ਰਤਨ ਸਿੰਘ ਜੱਗੀ ਭਾਗ ਪਹਿਲਾ, ਪੰਨਾ 7 ਨਿਮਾਣਾ ਨਾਨਕ ਇਹ ਵਿਚਾਰ ਪ੍ਰਗਟ ਕਰਦਾ ਹੈ ਕਿ (ਹੇ ਪ੍ਰਮਾਤਮਾ) (ਮੈਂ ਤੇਰੇ ਦਰ ਤੋਂ) ਇਕ ਵਾਰ ਵੀ ਵਾਰਿਆ ਨਹੀਂ ਜਾ ਸਕਦਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਪ੍ਰੋ. ਸਾਹਿਬ ਸਿੰਘ ਜੀ, ਭਾਗ ਪਹਿਲਾ, ਪੰਨਾ 83 , ਸ ਤੁਕ ਵਿਚ ਸ਼ਬਦ ‘ਨਾਨਕੁ’ ਕਰਤਾ ਕਾਰਕ ਹੈ ਅਤੇ ਪੁਲਿੰਗ ਹੈ। ਸ਼ਬਦ ‘ਨੀਚੁ’ ਵਿਸ਼ੇਸ਼ਣ ਹੈ ਅਤੇ ਪੁਲਿੰਗ ਹੈ। ਉਂਞ ਭੀ ਸ਼ਬਦ ‘ਨਾਨਕੁ’ ਦੇ ਨਾਲ ਹੀ ਵਰਤਿਆ ਗਿਆ ਹੈ। ਸੋ ‘ਨੀਚੁ’ ਸ਼ਬਦ ‘ਨਾਨਕੁ’ ਦਾ ਵਿਸ਼ੇਸ਼ਣ ਹੈ। ਸਤਿਗੁਰੂ ਜੀ ਆਪਣੇ ਆਪ ਨੂੰ ‘ਨੀਚ’ ਆਖਦੇ ਹਨ, ਇਹ ਗਰੀਬੀ ਭਾਵ ਹੋਰ ਭੀ ਕਈ ਥਾਈਂ ਆਉਂਦਾ ਹੈ।
ਮੈ ਕੀਤਾ ਨ ਜਾਤਾ ਹਰਾਮਖੋਰੁ॥ ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ॥
ਨਾਨਕੁ ਨੀਚੁ ਕਹੈ ਬੀਚਾਰੁ॥ ਧਾਣਕ ਰੂਪਿ ਰਹਾ ਕਰਤਾਰ॥ (ਪੰਨਾ 24)
ਜੁਗੁ ਜੁਗੁ ਸਾਚਾ ਹੈ ਭੀ ਹੋਸੀ॥ ਕਉਣੁ ਨ ਮੂਆ ਕਉਣੁ ਨ ਮਰਸੀ॥
ਨਾਨਕੁ ਨੀਚੁ ਕਹੈ ਬੇਨੰਤੀ ਦਰਿ ਦੇਖਹੁ ਲਿਵ ਲਾਈ ਹੇ॥ (ਪੰਨਾ 1022)
ਕਥਨੀ ਕਥਉ ਨ ਆਵੈ ਓਰੁ॥ ਗੁਰੁ ਪੁਛਿ ਦੇਖਿਆ ਨਾਹੀ ਦਰੁ ਹੋਰੁ॥
ਦੁਖੁ ਸੁਖੁ ਭਾਣੈ ਤਿਸੈ ਰਜਾਇ॥ ਨਾਨਕੁ ਨੀਚੁ ਕਹੈ ਲਿਵ ਲਾਇ॥ (ਪੰਨਾ 222)
ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ, ਗਿ. ਹਰਿਬੰਸ ਸਿੰਘ ਜੀ, ਭਾਗ ਪਹਿਲਾ, ਪੰਨਾ 135 ਇਸ ਪੰਕਤੀ ਵਿਚ ‘ਨੀਚੁ’ ਪਦ ਦੇ ਦੋ ਤਰ੍ਹਾਂ ਅਰਥ ਪ੍ਰਚਲਿਤ ਹਨ :- ਜਿਵੇਂ 1. ਗੁਰਦੇਵ ਇਹ ਵਿਚਾਰ ਕਰਦੇ ਹਨ ਕਿ ਇਹ (ਸਭ) ਨੀਚ ਹਨ। (ਪੰ. ਕਰਤਾਰ ਸਿੰਘ ਦਾਖਾ)
2. (ਇਹ ਨੀਚ ਕਰਮਾਂ ਵਾਲਿਆਂ ਦੀ) ਵੀਚਾਰ ਨੀਵਾਂ ਨਾਨਕ ਕਹਿ ਰਿਹਾ ਹੈ। (ਭਾਈ ਵੀਰ ਸਿੰਘ)
ਨਿਰਣੈ : ਇੱਥੇ ਨੀਚੁ ਸ਼ਬਦ ਦਾ ਅਰਥ ‘ਨੀਵਾਂ’ ਕਰਨ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਤਿਕਾਰ ਨੂੰ ਕੋਈ ਧੱਕਾ ਨਹੀਂ ਵੱਜਦਾ, ਸਗੋਂ ਗੁਰੂ ਸਾਹਿਬ ਦੀ ਮਹਾਨਤਾ ਅਤੇ ਵਡਿਆਈ ਵਿੱਚ ਵਾਧਾ ਹੁੰਦਾ ਹੈ। ਜੇ ਕਿਸੇ ਵਿਦਵਾਨ ਦੇ ਇਨ੍ਹਾਂ ਅਰਥਾਂ ਨੂੰ ਕਬੂਲ ਕੀਤਾ ਜਾਵੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਪਉੜੀ ਵਿੱਚ ਆਏ ਨੀਚਾਂ ਦਾ ਵਿਚਾਰ ਕਰਦੇ ਹਨ, ਪਾਠਕਾਂ ਨੂੰ ਭਾਵੇਂ ਕੋਈ ਭੁਲੇਖਾ ਪਵੇ ਜਾਂ ਨਾ ਪਵੇ ਪਰ ਇਹ ਅਰਥ ਗੁਰਬਾਣੀ ਵਿਆਕਰਨ ਦੇ ਨਿਯਮਾਂ ਅਨੁਸਾਰ ਨਹੀਂ। ਜਿਸ ਸ਼ਬਦ ਦੇ ਹੇਠਾਂ ਔਂਕੜ ਲੱਗਾ ਹੋਵੇ, ਉਹ ਇਕ ਵਚਨ ਪੁਲਿੰਗ ਪਦ ਹੁੰਦਾ ਹੈ, ਬਹੁ ਵਚਨ ਦਾ ਸੂਚਕ ਨਹੀਂ ਬਣ ਸਕਦਾ।
ਪ੍ਰੋ. ਰਤਨ ਸਿੰਘ ਜੱਗੀ, ਗਿਆਨੀ ਹਰਬੰਸ ਸਿੰਘ, ਗਿਆਨੀ ਬਿਸ਼ਨ ਸਿੰਘ, ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ, ਗਿਆਨੀ ਮਨੀ ਸਿੰਘ, ਭਾਈ ਵੀਰ ਸਿੰਘ, ਪ੍ਰੋ. ਮਨਮੋਹਨ ਸਿੰਘ ਅਤੇ ਪ੍ਰੋ. ਸਾਹਿਬ ਸਿੰਘ ਜੀ ਅਨੁਸਾਰ ਕੀਤੇ ਅਰਥ ਲਗ ਮਾਤ੍ਰੀ ਗੁਰਬਾਣੀ ਨਿਯਮਾਂ ਅਨੁਸਾਰ ਦਰੁੱਸਤ ਹਨ।
ਇਸ ਪੰਗਤੀ ਦੇ ਅਰਥਾਂ ਨੂੰ ਹੋਰ ਸਪਸ਼ਟ ਕਰਨ ਲਈ ਸਾਨੂੰ ਗੁਰਬਾਣੀ ’ਚ ਅਨੇਕ ਪ੍ਰਮਾਣ ਮਿਲਦੇ ਹਨ ਜਿਵੇ:-
ਨਾਨਕੁ - ਕਰਤਾ ਕਾਰਕ ਅਤੇ ਪੁਲਿੰਗ ਇਕ ਵਚਨ ਨਾਉਂ
ਨੀਚੁ - ਇਕ ਵਚਨ ਵਿਸ਼ੇਸ਼ਣ, ਪੁਲਿੰਗ
ਜਦ ਨਾਨਕ ਅੰਤ ਮੁਕਤਾ ਆਵੇਗਾ ਤਾਂ ਇਹ ਸੰਬੋਧਨ ਰੂਪ, ਸੰਪਰਦਾਨ ਕਾਰਕ ਅਤੇ ਅਧਿਕਰਣ ਕਾਰਕ ਆਦਿਕ ਵਿੱਚ ਵਰਤਿਆ ਗਿਆ ਹੈ।
ਜਦੋਂ ਗੁਰਬਾਣੀ ਵਿੱਚ ਕਰਤਾ ਕਾਰਕ, ਇਕ ਵਚਨ ਨਾਉਂ ਆਉਂਦਾ ਹੈ ਤਾਂ ਨਾਨਕ ਸ਼ਬਦ ਦੇ ਅੰਤ ’ਚ (ਨਾਨਕੁ) ਔਂਕੜ ਜਾਂ ਸਿਹਾਰੀ ਲਗਦੀ ਹੈ। ਜਿਵੇਂ ਜਪੁ ਬਾਣੀ ਵਿਚ ਨਾਨਕ ਅੰਤ ਮੁਕਤਾ (28 ਵਾਰ) ਨਾਨਕੁ ਅੰਤ ਔਂਕੜ (2 ਵਾਰ ) ਆਇਆ ਹੈ।
ਇਸ ਤੋਂ ਇਲਾਵਾ ਨਾਨਕ ਸ਼ਬਦ ਦੇ 7 ਵੱਖ-ਵੱਖ ਰੂਪਾਂ ਨਾਨਕ, ਨਾਨਕਾ, ਨਾਨਕਿ, ਨਾਨਕੁ, ਨਾਨਕੈ, ਨਾਨਕੋ, ਨਾਨਕਹ ਵਿੱਚ ਦਰਸਾਇਆ ਗਿਆ ਹੈ। ਕੇਵਲ ਨਾਨਕੁ ਨੀਚੁ ਨਾਮ ਅਤੇ ਵਿਸ਼ੇਸ਼ਣ, ਗੁਰੂ ਨਾਨਕ ਬਾਣੀ ਵਿੱਚ, ਜਪੁ ਬਾਣੀ ਤੋਂ ਇਲਾਵਾ 5 ਵਾਰ ਦਰਜ ਹੈ ਜਿਵੇਂ :-
ਨਾਨਕੁ ਨੀਚੁ ਕਹੈ ਬੀਚਾਰੁ ॥ (ਪੰਨਾ 24)
ਦੁਖੁ ਸੁਖੁ ਭਾਣੈ ਤਿਸੈ ਰਜਾਇ॥ ਨਾਨਕੁ ਨੀਚੁ ਕਹੈ ਲਿਵ ਲਾਇ॥ (ਪੰਨਾ 223)
ਭਾਇ ਮਿਲੈ ਭਾਵੈ ਭਇਕਾਰੁ॥ ਨਾਨਕੁ ਨੀਚੁ ਕਹੈ ਬੀਚਾਰੁ॥ (ਪੰਨਾ 413)
ਨਾਨਕੁ ਨੀਚੁ ਭਿਖਿਆ ਦਰਿ ਜਾਚੈ ਮੈ ਦੀਜੈ ਨਾਮੁ ਵਡਾਈ ਹੇ॥(ਪੰਨਾ 1021)
ਨਾਨਕੁ ਨੀਚੁ ਕਹੈ ਬੇਨੰਤੀ ਦਰਿ ਦੇਖਹੁ ਲਿਵ ਲਾਈ ਹੇ॥ (ਪੰਨਾ 1022)
‘ਨਾਨਕੁ’ ਇਕ ਵਚਨ ਪੁਲਿੰਗ ਨਾਉਂ ਅਤੇ ‘ਗਰੀਬੁ’ ਵਿਸ਼ੇਸ਼ਣ ਦੇ ਰੂਪ ਵਿੱਚ 3 ਵਾਰ ਆਇਆ ਹੈ।
ਨਾਨਕੁ ਗਰੀਬੁ ਕਿਆ ਕਰੈ ਬਿਚਾਰਾ...॥ (ਪੰਨਾ 527)
ਨਾਨਕੁ ਗਰੀਬੁ ਢਹਿ ਪਿਆ ਦੁਆਰੈ...॥ (ਪੰਨਾ 757)
ਨਾਨਕੁ ਗਰੀਬੁ ਬੰਦਾ ਜਨੁ ਤੇਰਾ ॥ (ਪੰਨਾ 676)
ਨਾਨਕੁ ਇਕ ਵਚਨ ਪੁਲਿੰਗ ਨਾਉਂ ਦੇ ਨਾਲ ਜਨੁ, ਦਾਸੁ, ਦੀਨੁ ਵਿਸ਼ੇਸ਼ਣ ਇਕ ਵਚਨ ਮਿਲਦੇ ਹਨ:-
ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ॥5॥ (ਪੰਨਾ 11)
ਜਨੁ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ॥ (ਪੰਨਾ 646)
ਨਾਨਕੁ ਦਾਸੁ ਕਹੈ ਬੇਨੰਤੀ ਆਠ ਪਹਰ ਤੁਧੁ ਧਿਆਈ ਜੀਉ॥ (ਪੰਨਾ 106)
ਨਾਨਕੁ ਦਾਸੁ ਇਹੀ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ॥ (ਪੰਨਾ 205)
ਨਾਨਕੁ ਦਾਸੁ ਪ੍ਰਭਿ ਆਪਿ ਪਹਿਰਾਇਆ ਭ੍ਰਮੁ ਭਉ ਮੇਟਿ ਲਿਖਾਵਉ ਰੇ॥ (ਪੰਨਾ 404)
ਨਾਨਕੁ ਦੀਨੁ ਜਾਚੈ ਤੇਰੀ ਸੇਵ॥ (ਪੰਨਾ 867)
ਨਾਨਕੁ ਦੀਨੁ ਨਾਮੁ ਮਾਗੈ ਦੁਤੀਆ ਭਰਮੁ ਚੁਕਾਈ॥ (ਪੰਨਾ 1005)
ਨਾਨਕ ਸੰਪਰਦਾਨ ਕਾਰਕ ਨਾਲ ਕਉ, ਨਾਨਕ ਸੰਬੰਧਕੀ ਕਾਰਕ ਨਾਲ ਕਾ,
ਨਾਨਕ ਅਧਿਕਰਣ ਕਾਰਕ ਦੇ ਨਾਲ ਕੈ, ਨਾਨਕ ਸੰਬੋਧਨ ਕਾਰਕ ਮਿਲਦੇ ਹਨ:-
ਨਾਨਕਿ ਕਰਤਾ ਕਾਰਕ ਇਕ ਵਚਨ ਪੁਲਿੰਗ :-
ਨਾਨਕਾ ਸੰਬੋਧਨ ਕਾਰਕ ਵਿਚ :-
ਨਾਨਕੋ - ਕਰਤਾ ਕਾਰਕ :-
ਨਾਨਕੈ – ਸੰਪਰਦਾਨ ਕਾਰਕ
ਨਾਨਕਹ – ਸੰਬੋਧਨ ਕਾਰਕ :-